ਕੁੱਟਮਾਰ ਦੇ ਸ਼ਿਕਾਰ ਨਾਭਾ ਦੇ ਜਿੰਮ ਟ੍ਰੇਨਰ ਦੀ ਮੌਤ ਹੋ ਗਈ ਹੈ। ਜਿੰਮ ਟ੍ਰੇਨਰ ਹਰਪ੍ਰੀਤ ਸਿੰਘ ਉਰਫ ਪ੍ਰੀਤੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਦੋਸਤਾਂ ਉਪਰ ਹੀ ਕਤਲ ਦੇ ਇਲਜ਼ਾਮ ਲਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਰੰਜਿਸ਼ ਕਰਕੇ ਦੋਸਤਾਂ ਨੇ ਹੀ ਪ੍ਰੀਤੀ ਨੂੰ ਬੁਰੀ ਤਰ੍ਹਾਂ ਕੁੱਟਿਆ ਜਿਸ ਕਰਕੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਦੱਸ ਦਈਏ ਕਿ ਨਾਭਾ ਦੇ ਜਿੰਮ ਟ੍ਰੇਨਰ ਹਰਪ੍ਰੀਤ ਸਿੰਘ ਉਰਫ ਪ੍ਰੀਤੀ 26 ਸਾਲਾ ਦੀ ਕੁਝ ਦਿਨ ਪਹਿਲਾਂ ਦੋਸਤਾਂ ਨੇ ਹੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਪਿਛਲੇ ਕਈ ਦਿਨਾਂ ਤੋਂ ਪੀੜਤ ਨੌਜਵਾਨ ਹਸਪਤਾਲ ਵਿੱਚ ਕੋਮਾ ਵਿੱਚ ਜੇਰੇ ਇਲਾਜ ਸੀ। ਅੱਜ ਉਸ ਦੀ ਮੌਤ ਹੋ ਗਈ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪੁਲਿਸ ਨੇ ਮੁਲਜ਼ਮ ਦੋਸਤਾਂ ਖਿਲਾਫ 302 ਦਾ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਦਰਅਸਲ ਨਾਭਾ ਦੇ ਪਾਰਬਤੀ ਖੋਖੇ ਦੇ ਨਜ਼ਦੀਕ 10 ਫਰਵਰੀ ਨੂੰ 26 ਸਾਲਾ ਨੌਜਵਾਨ ਹਰਪ੍ਰੀਤ ਸਿੰਘ ਉਰਫ ਪ੍ਰੀਤੀ ਜਿਮ ਟ੍ਰੇਨਰ ਦੀ ਅੱਧਾ ਦਰਜਨ ਦੋਸਤਾਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ।
.
Fight with gym trainer, fit body became the cause of death, friends did the incident!
.
.
.
#nabhanews #harpreetsinghnews #latestnews
~PR.182~